ਸੁੰਦਰ ਨਗਰ ਡਵੀਜ਼ਨ ਚ ਐਕਸੀਅਨ ਨੂੰ ਮੰਗ ਪੱਤਰ ਦੇਣ ਉਪਰੰਤ ਕੀਤੀ ਗੇਟ ਰੈਲੀ ਨੂੰ ਮੁਲਾਜਮ ਜੱਥੇਬੰਦੀਆਂ ਵੱਲੋਂ ਸਮੱਰਥਨ
ਲੁਧਿਆਣਾ 21 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਬਿਜਲੀ ਨਿਗਮ ਚ ਐਨ ਸੀ ਸੀ, ਸੀ ਆਰ ਸੀ, ਸਟੋਰੇਜ਼ ਅਤੇ ਮੀਟਰਿੰਗ ਲੈਬ ਚ ਕੰਮ ਕਰਦੇ 1700 ਦੇ ਕਰੀਬ ਕੱਚੇ ਮੁਲਾਜਮਾਂ ਦੀ ਜੱਥੇਬੰਦੀ ਆਊਟ ਸੋਰਸ ਇੰਪਲਾਈਜ ਫੈਡਰੇਸ਼ਨ ਪੰਜਾਬ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਰਾਤੀਂ 12 ਵਜੇ ਤੋਂ ਕੰਮ ਛੱਡ ਕੇ ਹੜਤਾਲ ਉੱਤੇ ਗਏ ਏਨਾ ਕਾਮਿਆਂ ਨੇ ਅੱਜ ਪੰਜਾਬ ਭਰ ਵਿੱਚ ਡਵੀਜ਼ਨ ਪੱਧਰ ਉੱਤੇ ਐਕਸੀਅਨਾਂ ਨੂੰ ਮੰਗ ਪੱਤਰ ਦੇਣ ਗੇਟ ਰੈਲੀਆਂ ਕਰਦੇ ਹੋਏ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਖਿਲਾਫ਼ ਜੰਮਕੇ ਰੋਸ ਪ੍ਰਦਰਸ਼ਨ ਕਰਦਿਆਂ ਹਾਲ ਦੀ ਘੜੀ ਮਹਿਕਮੇਂ ਵਿੱਚ ਕੰਟਰੈਕਟ 'ਤੇ ਲੈਣ ਦੀ ਮੰਗ ਕੀਤੀ ਤੇ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਜਲਦੀ ਕੋਈ ਨੀਤੀ ਬਣਾਉਣ ਦੀ ਮੰਗ ਕੀਤੀ। ਸੁੰਦਰ ਨਗਰ ਡਵੀਜ਼ਨ 'ਚ ਐਕਸੀਅਨ ਨੂੰ ਮੰਗ ਪੱਤਰ ਦੇਣ ਉਪਰੰਤ ਕੀਤੀ ਗੇਟ ਰੈਲੀ ਨੂੰ ਮੁਲਾਜਮ ਜੱਥੇਬੰਦੀਆਂ ਵੱਲੋਂ ਸਮੱਰਥਨ ਦਿੱਤਾ ਗਿਆ। ਉਚੇਚੇ ਤੌਰ ਤੇ ਪੁੱਜੇ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਅਤੇ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਬਿਜਲੀ ਮੁਲਾਜਮਾਂ ਦੇ ਸਾਂਝੇ ਥੜੇ ਵੱਲੋਂ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਮੰਗ ਪਹਿਲਾਂ ਹੀ ਕੀਤੀ ਜਾ ਰਹੀ ਹੈ ਅਤੇ ਅਸੀ ਅੱਜ ਵੀ ਮੰਗ ਕਰਦੇ ਹਾਂ ਕਿ ਮਹਿਜ 12/14 ਹਜਾਰ ਦੀ ਨਿਗੂਣੀ ਤਨਖਾਹ ਉੱਤੇ ਕੰਮ ਕਰਦੇ ਪੋਸਟ ਗਰੈਜੂਏਟ ਤੱਕ ਪੜੇ ਏਨਾ ਕੱਚੇ ਮੁਲਾਜਮਾਂ ਨੂੰ ਮਹਿਕਮੇ ਚ ਰੈਗੂਲਰ ਕਰਕੇ ਫੁੱਲ ਸਕੇਲ ਸਮੇਤ ਸਾਰੇ ਭੱਤੇ ਦਿੱਤੇ ਜਾਣ। ਗੌਰਵ ਕੁਮਾਰ ਸਰਕਲ ਪ੍ਰਧਾਨ, ਧਰਮਪਾਲ ਡਵੀਜ਼ਨ ਪ੍ਰਧਾਨ, ਕਮਲਦੀਪ ਸਿੰਘ ਰਣੀਆਂਂ ਸਬ ਡਵੀਜ਼ਨ ਪ੍ਰਧਾਨ (ਟੀਐਸਯੂ) ਨੇ ਸੰਘਰਸ਼ ਤੇ ਗਏ ਏਨਾ ਮੁਲਾਜਮਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਚਰਨਜੀਤ ਸਿੰਘ, ਗੋਪਾਲ, ਟੀਨਾ, ਸੁਨੀਤਾ, ਸਰੂਚੀ, ਰਿਤਿਕਾ, ਮਨਦੀਪ ਕੁਮਾਰ, ਪਰਮਜੋਤ ਸਿੰਘ, ਦਿਪੀਕਾ, ਕਾਰਤਿਕ, ਅਵਤਾਰ ਸਿੰਘ, ਰਿਤੂ, ਅਮਨਦੀਪ ਕੌਰ, ਚਰਨਪਰੀਤ ਕੌਰ, ਸੁਨੀਲ ਕੁਮਾਰ, ਲਵਕੁਸ਼, ਸੰਦੀਪ ਕੁਮਾਰ, ਯਤਨ ਪਰੀਤ ਸਿੰਘ, ਇਮਾਮ ਤਿਆਗੀ, ਅਨਿਲ ਸੈਣੀ ਤੇ ਹੋਰ ਹਾਜਰ ਸਨ।
ਏਨਾ ਕੱਚੇ ਕਾਮਿਆਂ ਦੀ ਹੜਤਾਲ ਦਾ ਕੀ ਹੋਵੇਗਾ ਅਸਰ
ਏਨਾ ਕੱਚੇ ਮੁਲਾਜਮਾਂ ਦੀ ਹੜਤਾਲ ਦਾ ਅਸਰ ਬਹੁਤ ਪਵੇਗਾ ਕਿਉਂਕਿ ਸਿਸਟਮ ਆਨ ਲਾਈਨ ਹੋਣ ਕਾਰਨ ਜਿਵੇਂ ਐਨਸੀਸੀ ਨੋਡਲ ਕੰਪਲੇਂਟ ਸੈਂਟਰ ਕਰਮਚਾਰੀ ਸੂਬੇ ਭਰ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਬਿਜਲੀ ਮੁਲਾਜਮਾਂ ਤੱਕ ਭੇਜਦੇ ਹਨ ਤੇ ਹੱਲ ਹੋਣ ਤੇ ਉਨ੍ਹਾਂ ਦੇ ਨਿਪਟਾਰੇ ਦੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਭੇਜਦੇ ਹਨ ਉਸੇ ਪ੍ਰਕਾਰ ਸੀਆਰਸੀ ਕੰਯੂਮਰ ਰਿਲੇਸ਼ਨਸ਼ਿਪ ਸੈਂਟਰ ਕਰਮਚਾਰੀ ਦਫਤਰਾਂ ਵਿੱਚ ਆਉਂਦੇ ਹਰ ਪ੍ਰਕਾਰ ਦੇ ਖਪਤਕਾਰਾਂ ਨਾਲ ਸਿੱਧਾ ਸਬੰਧ ਰੱਖਦੇ ਹਨ। ਸਾਰਾ ਦਫਤਰੀ ਦਾਰੋਮਦਾਰ ਏਨਾ ਉੱਤੇ ਹੀ ਖੜਾ ਹੁੰਦਾ ਹੈ। ਅਜਿਹੇ ਹੀ ਰੋਲ ਬਾਕੀ ਕੱਚੇ ਮੁਲਾਜਮਾਂ ਦੇ ਵੀ ਹਨ। ਇਸ ਲਈ ਰੈਗੂਲਰ ਮੁਲਾਜਮਾਂ ਦੀ ਗਿਣਤੀ ਪਹਿਲਾਂ ਹੀ ਘੱਟ ਹੋਣ ਕਾਰਨ ਗਰਮੀ ਦੇ ਸੀਜਨ ਵਿੱਚ ਬਿਜਲੀ ਸਿਸਟਮ ਪੂਰੀ ਤਰ੍ਹਾਂ ਲੀਹੋਂ ਲੱਥ ਸਕਦਾ ਹੈ। ਰੈਗੂਲਰ ਮੁਲਾਜਮਾਂ ਪਹਿਲਾਂ ਹੀ ਵਰਕ ਟੂ ਰੂਲ ਉੱਤੇ ਹਨ ਤੇ 24 ਮਈ ਦੇ ਮਿਲੇ ਸੰਘਰਸ਼ ਦੇ ਸੱਦੇ ਤਹਿਤ ਮੁੱਖ ਮੰਤਰੀ ਦੀ ਸੰਗਰੂਰ ਵਾਲੀ ਰਿਹਾਇਸ਼ ਘੇਰਨ ਦੀ ਤਿਆਰੀ ਵਿੱਚ ਹਨ। ਪੈਦਾ ਹੋਈ ਸਥਿਤੀ ਨੂੰ ਦੇਖਦਿਆਂ ਜੇਕਰ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਕੱਚੇ ਪੱਕੇ ਮੁਲਾਜਮਾਂ ਦੇ ਪੱਖ ਵਿੱਚ ਜਲਦ ਕੋਈ ਹਾਂ ਪੱਖੀ ਫੈਸਲਾ ਨਾ ਲਿਆ ਤਾਂ ਜਨਤਾ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਸਤੀ ਹੋਈ ਜਨਤਾ ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਸਬਕ ਸਿਖਾ ਦੇਵੇਗੀ।



No comments
Post a Comment